14 ਦਸੰਬਰ ਨੂੰ ਝਾੜੂ ਦਾ ਬਟਨ ਦਬਾ ਕੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿੱਤਾਓ ਵਿਕਾਸ ਕਾਰਜਾਂ ਚ ਕਮੀਂ ਨਹੀਂ ਆਉਣ ਦੇਵਾਂਗੇ : ਜੋਰਾਵਰ ਸਿੰਘ
ਲੁਧਿਆਣਾ (ਸੁਰਿੰਦਰ ਸ਼ਿੰਦਾ, ਹਰਸ਼ਦੀਪ ਸਿੰਘ ਮਹਿਦੂਦਾ) ਭੋਲਾਪੁਰ ਬਲਾਕ ਸੰਮਤੀ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ ਦੀ ਚੋਣ ਮੁਹਿੰਮ ਦੀ ਕਮਾਂਡ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਸੰਭਾਲ ਲਈ ਹੈ। ਉਨ੍ਹਾਂ ਬੀਬੀ ਗਰੇਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਰਾਮ ਨਗਰ ਚ ਉਦਘਾਟਨ ਕਰਨ ਤੋਂ ਇਲਾਵਾ ਅਤੇ ਬਾਲਾ ਜੀ ਕਲੋਨੀ ਵਿੱਚ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਹਰਪ੍ਰੀਤ ਕੌਰ ਗਰੇਵਾਲ ਦੇ ਨਾਲ ਨਾਲ ਜਿਲ੍ਹਾ ਪ੍ਰੀਸ਼ਦ ਜੋਨ ਮੱਤੇਵਾੜਾ ਦੀ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾ ਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਜਿਸ ਪ੍ਰਕਾਰ ਪਹਿਲਾਂ ਸਾਡੇ ਉੱਤੇ ਵਿਸ਼ਵਾਸ ਕਰਕੇ ਸਾਨੂੰ ਜਿਤਾਇਆ ਉਸੇ ਪ੍ਰਕਾਰ ਹੁਣ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿਤਾਉ ਵਿਕਾਸ ਕਾਰਜਾਂ ਵਿਚ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਰਪ੍ਰੀਤ ਕੌਰ ਗਰੇਵਾਲ ਅਤੇ ਉਨ੍ਹਾਂ ਦੇ ਪਤੀ ਇੰਦਰਪਾਲ ਸਿੰਘ ਗਰੇਵਾਲ ਨੇ ਵੀ ਝਾੜੂ ਦਾ ਬਟਨ ਦਬਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਦਲਜੀਤ ਕੌਰ, ਜਸਵੀਰ ਕੌਰ, ਧਰਮਿੰਦਰ ਸਰਪੰਚ, ਸੁਸ਼ੀਲਾ ਊਸ਼ਾ ਰੁਪਿੰਦਰ ਕੌਰ ਪ੍ਰੀਤੀ ਸੁਭਾਕਰ ਵਕੀਲ ਅਹਿਮਦ ਸੋਨੂੰ ਅੰਸਾਰੀ, ਸੰਜੁ ਭਾਮੀਆ ਅਤੇ ਹੋਰ ਹਾਜ਼ਰ ਸਨ।



No comments
Post a Comment